
ਕੁਦਰਤੀ ਸੋਮਿਆਂ ਦਾ ਰਖਵਾਲਾ ਅਤੇ ਕਿਸਾਨਾਂ ਲਈ ਚਾਨਣ ਮੁਨਾਰਾ ਦਰਸ਼ਨ ਸਿੰਘ ਸਿੱਧੂ
ਜੇ.ਐਸ ਬਰਾੜ ,ਜੀ.ਐਸ. ਢਿੱਲੋ , ਏ.ਐਸ ਸੰਧੂ
ਕ੍ਰਿਸ਼ੀ ਵਿਗਿਆਨ ਕੇਂਦਰ,ਬਠਿੰਡਾ
ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਜਿਸ ਦੇ ਕਿਸਾਨਾਂ ਵੱਲੋ ਖੇਤੀ ਵਿੱਚ ਨਵੇਂ ਮਾਅਰਕੇ ਮਾਰ ਕੇ ਕੇਂਦਰੀ ਪੂਲ ਦਾ ਬਹੁਤ ਵੱਡਾ ਹਿੱਸਾ ਅਨਾਜ ਨਾਲ ਭਰਿਆ ਜਾ ਰਿਹਾ ਹੈ । ਪਰ ਅਜੋਕੀ ਸਥਿਤੀ ਵਿੱਚ ਕਈ ਮੁਸ਼ਕਲਾਂ ਜਿਵੇ ਜ਼ਮੀਨਾਂ ਦਾ ਘਟਣਾ, ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਜਾਣਾ, ਜ਼ਮੀਨ ਦੇ ਉਪਜਾਉਪਣ ਵਿੱਚ ਗਿਰਾਵਟ,ਫ਼ਨਬਸਪ; ਮੰਡੀ ਕਰਨ ਦੀਆਂ ਸਮੱਸਆਵਾਂ, ਨਵੀਂ ਪੀਹੜੀ ਵਿੱਚ ਕੰਮ ਪ੍ਰਤੀ ਘੱਟਦੀ ਰੁਚੀ ,ਖੇਤੀ ਕਾਮਿਆਂ ਦੀ ਕਮੀ, ਵਧਦੀਆਂ ਖੇਤੀ ਲਾਗਤਾਂ ਅਤੇ ਹੋਰ ਕਈ ਸਮਾਜਿਕ ਕਾਰਨਾਂ ਕਰਕੇ ਅੱਜ ਪੰਜਾਬ ਦਾ ਕਿਸਾਨ ਕਸੂਤੀ ਸਥਿਤੀ ਵਿੱਚ ਫਸਕੇ ਬੇਹਾਲ ਹੋਇਆ ਖੁਦਕੁਸ਼ੀਆਂ ਦੇ ਰਾਹ ਪੈ ਰਿਹਾ ਹੈ। ਸਮੇਂ -ਸਮੇਂ ਸਿਰ ਪੀ.ਏ.ਯੂ ਵੱਲੋ ਕਿਸਾਨਾਂ ਨੂੰ ਖੇਤੀ ਸਬੰਧੀ ਨਵੀਆਂ ਸੇਧਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ ਇੱਕ ਹੈ ਲਾਹੇਵੰਦ ਫਸਲੀ ਚੱਕਰ ।ਪੰਜਾਬ ਵਿੱਚ ਕਈ ਕਿਸਾਨਾਂ ਨੇ ਰਵਾਇਤੀ ਫਸਲੀ ਚੱਕਰ ਵਿੱਚ ਤਬਦੀਲੀ ਕਰਕੇ ਨਵੇਂ ਫਸਲੀ ਚੱਕਰ ਅਪਣਾਏ ਹਨ ਅਤੇ ਆਪਣੀ ਖੇਤੀ ਆਮਦਨੀ ਵਿੱਚ ਚੋਖਾ ਵਾਧਾ ਕਰ ਕੇ ਆਪਣੇ ਜੀਵਨ ਪੱਧਰ ਨੂੰ ਉਚਾ ਚੁੱਕਿਆ ਹੈ ।ਇਹਨਾਂ ਹੀ ਕਿਸਾਨਾਂ ਵਿੱਚ ਇੱਕ ਹੈ ਮਾਲਵਾ ਪੱਟੀ ਚੋਂ ਪਿੰਡ ਰਾਮਪੁਰਾ, ਜਿਲ੍ਹਾ ਬਠਿੰਡਾ ਦਾ ਅਗਾਂਹ ਵਧੂ ਅਤੇ ਮਿਹਨਤੀ ਕਿਸਾਨ ਸ੍ਰ. ਦਰਸਨ ਸਿੰਘ ਸਿੱਧੂ ।
ਇਸ ਮਿਹਨਤੀ ਅਤੇ ਅਗਾਂਹ ਵਧੂ ਕਿਸਾਨ ਨੇ 1983 ਤੋਂ ਖੇਤੀ ਨੂੰ ਆਪਣੇ ਹੱਥਾਂ ਵਿੱਚ ਲਿਆ ਅਤੇ ਅੱਜ ਤੱਕ ਪਿਛੇ ਮੁੜ ਕੇ ਨਹੀ ਵੇਖਿਆ। ਦਰਸ਼ਨ ਸਿੰਘ ਨੇ ਬੀ.ਏ ਦੀ ਪੜਾਈ ਖਤਮ ਕਰਕੇ ਸਰਕਾਰੀ ਨੌਕਰੀ ਵੱਲ ਭੱਜਣ ਦੀ ਬਜਾਏ ਆਧੂਨਿਕ ਖੇਤੀ ਕਰਨ ਨੂੰ ਤਰਜੀਹ ਦਿੱਤੀ ਅਤੇ ਸੁਚੱਜੇ ਢੰਗਾਂ ਨਾਲ ਖੇਤੀ ਕਰਕੇ ਇਸ ਧੰਦੇ ਨੂੰ ਮੁਨਾਫੇ ਵੰਦ ਬਣਾਇਆ ।ਇਸ ਲੇਖ ਰਾਂਹੀ ਅਸੀਂ ਦਰਸ਼ਨ ਸਿੰਘ ਸਿੱਧੂ ਦੀਆਂ ਖੇਤੀ ਦੇ ਧੰਦੇ ਨਾਲ ਜੁੜੀਆਂ ਕਾਮਯਾਬੀਆਂ ਕਿਸਾਨ ਵੀਰਾਂ ਨਾਲ ਸਾਂਝੀਆਂ ਕਰ ਰਹੇ ਹਾਂ।
ਫਾਰਮ ਦਾ ਫਸਲੀ ਚੱਕਰ : ਸੁਰੂ ਵਿੱਚ ਸ੍ਰ. ਸਿੱਧੂ ਨੇ ਰਵਾਇਤੀ ਖੇਤੀ ਕਰਦਿਆਂ ਕਣਕ ਝੋਨਾਂ ਫਸਲੀ ਚੱਕਰ ਅਪਣਾਇਆ ਪਰ ਥੋੜੇ ਸਮੇਂ ਬਾਅਦ ਵਿੱਚ ਹੀ ਉਸਨੇ ਇਸ ਫਸਲੀ ਚੱਕਰ ਵਿੱਚ ਤਬਦੀਲੀ ਕਰਦਿਆਂ ਖੇਤੀ ਵਿੱਚ ਵਭਿੰਨਤਾ ਲਿਆਉਣੀ ਸੁਰੂ ਕਰ ਦਿੱਤੀ । ਪਿਛਲੇ ਕਈ ਸਲਾਂ ਤੋ ਇਹ ਕਿਸਾਨ ਆਪਣੀ 35 ਏਕੜ ਜ਼ਮੀਨ ਤੇ ਲਗਾਤਰ ਝੋਨਾਂ -ਆਲੂ -ਮੱਕੀ / ਸਬਜੀਆਂ ਦਾ ਫਸਲੀ ਚੱਕਰਫ਼ਨਬਸਪ; ਅਪਣਾ ਰਿਹਾ ਹੈਫ਼ਨਬਸਪ; ਜਿਹੜਾ ਕਿ ਆਰਥਿਕ ਤੋਰ ਤੇ ਬਹੁਤ ਲਾਹੇਵੰਦ ਸਿੱਧ ਹੋ ਰਿਹਾ ਹੈ ਸ੍ਰ. ਸਿੱਧੂ ਵੱਲੋ ਹਰ ਸਾਲ ਔਸਤਨ 35 ਕੁਇੰਟਲ ਝੋਨਾਂ 150 ਕੁਇੰਟਲ ਆਲੂ 35 ਕੁਇੰਟਲ ਮੱਕੀ ,70 ਕੁਇੰਟਲ ਕੱਦੂ ਜਾਤੀ ਦੀਆਂ ਸਬਜੀਆਂ ਦਾ ਝਾੜ ਪ੍ਰਤੀ ਏਕੜ ਲਿਆ ਜਾ ਰਿਹਾ ਹੈ
ਮੰਡੀਕਰਨ : ਸ੍ਰ. ਸਿੱਧੂ ਵੱਲੋ ਆਲੂ ਅਤੇ ਮੱਕੀ ਦੀ ਮਾਰਕੀਟਿੰਗ ਆਪ ਖੁਦ ਕੀਤੀ ਜਾਂਦੀ ਹੈ। ਆਲੂ ਦੀਆ ਨਵੀਆਂ ਕਿਸਮਾਂ ਦਾ ਬੀਜ ਸਿੱਧਾ ਕਿਸਾਨਾਂ ਨੂੰ ਮੁਹਇਆ ਕਰਵਾਇਆ ਜਾਂਦਾ ਹੈ। ਇਸ ਤੋ ਇਲਾਵਾ ਮੱਕੀ ਦੀ ਫਸਲ ਦਾ ਕੁਝ ਹਿੱਸਾ ਡੇਅਰੀ ਦੇ ਧੰਦੇ ਲਈ ਪਸੂਆਂ ਦੀ ਫੀਡ ਲਈ ਰੱਖਿਆ ਜਾਂਦਾ ਹੈ । ਝੋਨੇ ਅਤੇ ਕੱਦੂ ਜਾਤੀ ਦੀਆਂ ਸਬਜੀਆਂ ਦੀ ਸਿੱਧੀ ਮਾਰਕੀਟਿੰਗ ਮੰਡੀ ਵਿੱਚ ਕੀਤੀ ਜਾਦੀ ਹੈ ।
ਵਾਤਾਵਰਨ, ਜ਼ਮੀਨ ਅਤੇ ਪਾਣੀ ਦੀ ਸੰਭਾਲ ਵਿੱਚ ਯੋਗਦਾਨ : ਇਸ ਕਿਸਾਨ ਨੇ ਪਿਛਲੇ 5 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀ ਲਗਾਈ ਅਤੇ ਉਸ ਨੂੰ ਚੌਪਰ ਮਸ਼ੀਨ ਨਾਲ ਕੱਟ ਕੇ ਜ਼ਮੀਨ ਵਿੱਚ ਦਬਾਇਆ ਜਾ ਰਿਹਾ ਹੈ। ਝੋਨੇ ਦੀ ਪਰਾਲੀ ਜ਼ਮੀਨ ਵਿੱਚ ਦਬਾਉਣ ਨਾਲ ਇਸ ਵਿੱਚ ਜੈਵਿਕ ਮਾਦਾ ਬਹੁਤ ਤੇਜੀ ਨਾਲ ਵਧਿਆ ਹੈ, ਜਿਸ ਕਰਕੇ ਉਸ ਦੇ ਫਾਰਮ ਤੇ ਖੇਤੀ ਘਣਤਾ ਵਧਣ ਦੇ ਬਾਵਜੂਦ ਯੂਰੀਆ ਖਾਦ ਦੀ ਖਪਤ ਘਟੀ ਹੈ। ਫਿਰ ਵੀ ਦਰਸ਼ਨ ਸਿੰਘ ਸਿੱਧੂ ਝੋਨੇ ਅਤੇ ਮੱਕੀ ਵਿੱਚ ਯੂਰੀਆ ਖਾਦ ਦੀ ਵਰਤੋਂ ਪੱਤਾ ਰੰਗ ਚਾਰਟ ਅਨੁਸਾਰ ਕਰਦਾ ਹੈ ।ਇਸ ਤੋ ਇਲਾਵਾ ਪਾਣੀ ਦੀ ਬੱਚਤ ਲਈ ਝੋਨੇ ਦੀ ਫਸਲ ਵਿੱਚ ਟੈਸ਼ੀਓੁਮੀਟਰ ਦੀ ਵਰਤੋਂ ਕਰਕੇ ਸਿਰਫ ਲੋੜ ਅਨੁਸਾਰ ਪਾਣੀ ਦਿੱਤਾ ਜਾਂਦਾ ਹੈ ।ਇਸ ਕਰਕੇ ਸ੍ਰ. ਸਿੱਧੂ ਮਿੱਟੀ ਪਾਣੀ ਅਤੇ ਵਾਤਾਵਰਨ ਨੂੰ ਬਚਾਉਣ ਦੇ ਨਾਲ ਨਾਲ ਪਾਣੀ ਅਤੇ ਹਵਾ ਦਾ ਪ੍ਰਦੂਸ਼ਣ ਘਟਾਉਣ ਵਿੱਚ ਯੋਗਦਾਨ ਪਾ ਰਿਹਾ ਹੈ ।
ਸਹਾਇਕ ਧੰਦੇ :- ਇਸ ਮਿਹਨਤੀ ਕਿਸਾਨ ਵੱਲੋਂ ਸਹਾਇਕ ਧੰਦਿਆਂ ਵਿੱਚੋਂ ਡੇਅਰੀ ਦਾ ਧੰਦਾ ਬਹੁਤ ਹੀ ਕਾਮਯਾਬੀ ਨਾਲ ਚਲਾਇਆ ਜਾ ਰਿਹਾ ਹੈ। 10 ਸਾਲ ਪਹਿਲਾਂ 2 ਗਾਵਾਂ ਨਾਲ ਡੇਅਰੀ ਦਾ ਧੰਦਾ ਸ਼ੁਰੂ ਕਰਕੇ ਹਰ ਸਾਲ 2 ਗਾਵਾਂ ਵੇਚ ਵੀ ਰਿਹਾ ਹੈ ਅਤੇ ਇਸ ਵੇਲੇ 10 ਪਸ਼ੂਆਂ ਨਾਲ ਇਸ ਧੰਦੇ ਨੂੰ ਸੁਚਜੇ ਢੰਗ ਨਾਲ ਚਲਾ ਰਿਹਾ ਹੈ ।ਅੋਸਤਨ ਰੋਜ਼ਾਨਾ 80 ਲਿਟਰ ਦੁੱਧ ਦਾ ਮੰਡੀਕਰਨ 30 ਰੁਪਏ ਪ੍ਤੀ ਲਿਟਰ ਦੇ ਹਿਸਾਬ ਨਾਲ ਸਿੱਧਾ ਫ਼ਨਬਸਪ;ਖਪਤਕਾਰ ਨੂੰ ਕੀਤਾ ਜਾਂਦਾ ਹੈ। ਪਸੂਆਂ ਲਈ ਮੱਕੀ, ਕਣਕ, ਸਰੋਂ, ਅਤੇ ਬਾਜਰੇ ਦੀ ਫੀਡ ਆਪ ਤਿਆਰ ਕਰਦਾ ਹੈ । ਪਸੂਆਂ ਦੀ ਚੁਆਈ, ਆਰਾਮ ਅਤੇ ਧੁੱਪ ਛਾਂ ਲਈ ਅਲੱਗ ਅਲੱਗ ਜਗ੍ਹਾ ਦਾ ਪ੍ਰਬੰਧ ਪੱਖੈ ਲਾ ਕੇ ਕੀਤਾ ਗਿਆਂ ਹੈ।
ਖੇਤੀ ਮਸ਼ੀਨਰੀ ਦੀ ਵਰਤੋਂ ਅਤੇ ਸਾਂਭ ਸੰਭਾਲ :- ਦਰਸਨ ਸਿੰਘ ਕੋਲ ਦੋ ਟਰੈਕਟਰ (60 ਹਾਰਸ ਪਾਵਰ ਅਤੇ 35 ਹਾਰਸ ਪਾਵਰ ) ਹਨ , ਇਸ ਤੋਂ ਇਲਾਵਾ ਖੇਤੀ ਲਈ ਵਰਤੀ ਜਾਣ ਵਾਲੀ ਹਰ ਮਸ਼ੀਨਰੀ ਉਸ ਨੇ ਖਰੀਦੀ ਹੋਈ ਹੈ । ਸਭ ਤੋ ਖਾਸ ਮਸ਼ੀਨ ਜੋ ਉਸ ਨੇ 2 ਸਾਲ ਪਹਿਲਾਂ ਖਰੀਦੀ ਸੀ ਉਹ ਹੈ ਝੋਨੇ ਦੀ ਪਰਾਲੀ ਦਾ ਕੁਤਰਾ ਕਰਨ ਵਾਲੀ ਮਸ਼ੀਨ । ਇਹ ਦੋ ਲੱਖ ਰੁਪਏ ਦੀ ਲਾਗਤ ਵਾਲੀ ਮਸ਼ੀਨ ਪਰਾਲੀ ਦਾ ਬਰੀਕ ਚੂਰਾ ਕਰ ਦਿੰਦੀ ਹੈ ਅਤੇ ਇਸ ਉਪਰੰਤ ਖੇਤ ਵਿੱਚ ਰੋਟਾਵੇਟਰ ਦੀ ਵਰਤੋਂ ਕਰਨ ਨਾਲ ਝੋਨੇ ਵਾਲਾ ਖੇਤ ਆਲੂਆਂ ਦੀ ਬਿਜਾਈ ਲਈ ਤਿਆਰ ਹੋ ਜਾਂਦਾ ਹੈ । ਆਲੂ ਪਲਾਂਟਰ ਨਾਲ ਆਲੂਆਂ ਦੀ ਬਿਜਾਈ ਬਿਨਾਂ ਕਿਸੇ ਮੁਸ਼ਕਲ ਤੋ ਹੋ ਜਾਂਦੀ ਹੈ ਅਤੇ ਸਾਰੀ ਪਰਾਲੀ ਜ਼ਮੀਨ ਅਤੇ ਵੱਟਾਂ ਵਿੱਚ ਦੱਬੀ ਜਾਂਦੀ ਹੈ ।ਇਸ ਵਿਧੀ ਨਾਲ ਖੇਤ ਵਿੱਚ ਪਰਾਲੀ ਰਲਾਉਣ ਨਾਲ ਇਸ ਕਿਸਾਨ ਦੀ ਜ਼ਮੀਨ ਵਿੱਚ ਤੇਜੀ ਨਾਲ ਜੈਵਿਕ ਮਾਦਾ ਵਧ ਰਿਹਾ ਹੈ ਜਿਸ ਦੇ ਨਤੀਜੇ ਵਜੋ ਸਾਲ ਵਿੱਚ ਤਿੰਨ ਫਸਲਾਂ ਭਰਪੂਰ ਝਾੜ ਦੇ ਰਹੀਆਂ ਹਨ ਅਤੇ ਖੇਤੀ ਲਾਗਤਾਂ ਘੱਟ ਰਹੀਆਂ ਹਨ ।
ਹੱਥ ਨਾਲ ਵਰਤੇ ਜਾਣ ਵਾਲੇ ਸੰਦਾਂ ਤੋਂ ਲੈ ਕੇ ਟਰੈਕਟਰ ਨਾਲ ਚੱਲਣ ਵਾਲੀ ਹਰ ਮਸ਼ੀਨ ਦੀ ਸੰਭਾਲ ਲਈ ਢੁਕਵਂੇ ਕਮਰਿਆਂ , ਗੈਰਜਾਂ , ਸਟੋਰਾਂਫ਼ਨਬਸਪ; ਅਤੇ ਸੈਲਫਾਂ ਦਾ ਪ੍ਰਬੰਧ ਕਰਨਾ ਦਰਸ਼ਨ ਸਿੰਘ ਸਿੱਧੂ ਤੋ ਸਿੱਖਿਆ ਜਾ ਸਕਦਾ ਹੈ । ਇਸ ਤੋਂ ਇਲਾਵਾ ਪਸੂਆਂ ਲਈ ਫੀਡ, ਤੂੜੀ, ਸੁੱਕੇ ਚਾਰੇ ਆਦਿ ਦੀ ਸੰਭਾਲ ਦਾ ਤਰੀਕਾ ਵੇਖਣ ਯੋਗ ਹੈ । ਘਰੇਲੂ ਖਪਤ ਅਤੇ ਬੀਜ ਲਈ ਸਟੋਰ ਕੀਤੀ ਜਾਣ ਵਾਲੀ ਕਣਕ ਅਤੇ ਮੱਕੀ ਦੀ ਸੰਭਾਲ ਦਾ ਤਰੀਕਾ ਵੀ ਵਿਲ਼ੱਖਣ ਹੈ । ਇਸ ਤੋਂ ਇਲਵਾ ਸ੍ਰ. ਸਿੱਧੂ ਨੇ ਘਰ ਵਿੱਚ ਅੱਲਗ ਅੱਲਗ ਪੰਛੀ ਬੜੇ ਹੀ ਸੁਖਾਵੇਂ ਮਹੌਲ ਵਿੱਚ ਪਾਲੇ ਹੋਏ ਹਨ ਜੋ ਉਸ ਦੀ ਕੁਦਰਤ ਪ੍ਰਤੀ ਪਿਆਰ ਵਿੱਚ ਰੁਚੀ ਦਰਸਾਉਦੇ ਹਨ । ਖੇਤ ਵਿੱਚ ਫਸਲਾਂ ਦੀ ਕਟਾਈ , ਗਹਾਈ , ਪੁਟਾਈ , ਗਰੇਡਿੰਗ ਆਦਿ ਅਤੇ ਸੰਭਾਲ ਲਈ ਵੱਡਾ ਫਾਰਮ ਹਾਉਸ ਬਣਾਇਆ ਗਿਆ ਹੈ , ਜਿਸ ਵਿੱਚ ਮਸ਼ੀਨਰੀ ਲਈ ਸਟੋਰ , ਪੱਕੀਆਂ ਫਰਸ਼ਾਂ ਅਤੇ ਜਿਣਸਾਂ ਲਈ ਸਟੋਰ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਕਟਾਈ ,ਪਟਾਈ ਸਮੇਂ ਫਸਲਾਂ ਦੀ ਸੰਭਾਲ ਹੋ ਸਕੇ ।
ਖੇਤੀ ਰਿਕਾਰਡ :-ਸ੍ਰ ਸਿੱਧੂ ਕੋਲ ਪਿਛਲੇ ਲੰਬੇ ਸਮੇਂ ਤੋਂ ਉਸ ਦੁਆਰਾ ਕੀਤੀ ਜਾ ਰਹੀ ਖੇਤੀ ਦਾ ਹਰ ਰਿਕਾਰਡ ਮੌਜੂਦ ਹੈ । ਜਿਸ ਵਿੱਚ ਖੇਤੀ ਵਿੱਚੋ ਆਏ ਅਤੇ ਗਏ ਹਰ ਪੈਸੇ ਦਾ ਹਿਸਾਬ ਮੌਜੂਦ ਹੈ । ਪਿਛਲੇ 5 ਸਾਲ ਤੋਂ ਹਰ ਫਸਲ ਦਾ ਝਾੜ ਅਤੇ ਮੁਨਾਫਾ ਖੇਤੀ ਵਹੀ ਖਾਤੇ ਫ਼ਨਬਸਪ;ਵਿੱਚ ਦਰਜ ਹੈ । ਫਸਲ ਦੀ ਬਿਜਾਈ ਤੋਂ ਲੈ ਕੇ ਵੇਚਣ ਤੱਕ ਹਰ ਕੰਮ ਦਾ ਵੇਰਵਾ ਖੇਤੀ ਰਿਕਾਰਡ ਵਿੱਚ ਦਰਜ ਹੈ। ਡੇਅਰੀ ਧੰਦੇ ਦਾ ਵੱਖਰਾ ਵਹੀ ਖਾਤਾ ਬਣਾਇਆ ਗਿਆ ਹੈ । ਇਹ ਕਿਸਾਨ ਰੋਜਾਨਾ ਦੇ ਖੇਤੀ ਕੰਮ ਕਾਰ ਦਾ ਵੇਰਵਾ ਸ਼ਾਮ ਨੂੰ ਡਾਇਰੀ ਵਿੱਚ ਦਰਜ ਕਰਦਾ ਹੈ । ਕਿਸ ਕਾਮੇ ਨੇ ਸਾਲ ਵਿੱਚ ਕਿਸ ਦਿਨ ਕੀ ਕੰਮ ਕੀਤਾ , ਇਹ ਵੇਰਵਾ ਸ੍ਰ.ਸਿੱਧੂ ਦੀ ਡਾਇਰੀ ਵਿੱਚ ਪੜਿਆ ਜਾ ਸਕਦਾ ਹੈ । ਖੇਤੀ ਰਿਕਾਰਡ ਅਤੇ ਡਾਇਰੀ ਆਦਿ ਲਿਖਣ ਲਈ ਘਰ ਵਿੱਚ ਇਕ ਦਫਤਰ ਬਣਾਇਆ ਗਿਆ ਹੈ , ਜਿਸ ਵਿੱਚ ਸਾਰੀਆਂ ਸਹੂਲਤ ਉਪਲਭਦ ਹਨ । ਆਪਣੀ ਸਖਤ ਮਿਹਨਤ, ਖੇਤੀ ਵਿੱਚ ਰੁਚੀ ਅਤੇ ਨਿਪੰਨਤਾ ਅਤੇ ਖੇਤੀ ਦੇ ਧੰਦੇ ਨੂੰ ਲਾਹੇਵੰਦ ਬਣਾ ਕੇ ਸ੍ਰ. ਦਰਸਨ ਸਿੰੰਘ ਸਿੱਧੂ ਪੰਜਾਬ ਦੇ ਕਿਸਾਨਾਂ ਲਈ ਪ੍ਰੇਰਨਾ ਸਰੋਤ ਹੈ, ਜਿਸ ਦੇ ਪਦ ਚਿਨ੍ਹਾਂ ਤੇ ਚੱਲ ਕੇ ਸਾਡੇ ਕਿਸਾਨ ਵੀਰ ਖੇਤੀ ਦੀ ਡੁੱਬਦੀ ਹੋਈ ਬੇੜੀ ਨੂੰ ਪਾਰ ਲਾ ਸਕਦੇ ਹਨ ।
ਪ੍ਰਾਪਤ ਕੀਤੇ ਮਾਨ ਸਨਮਾਨ : ਸ੍ਰ ਦਰਸਨ ਸਿੰਘ ਸਿੱਧੂ ਵੱਲੋ ਵਤਾਵਰਣ ਨੂੰ ਬਚਾਉਣ ਅਤੇ ਖੇਤੀ ਦੇ ਧੰਦੇ ਨੂੰ ਲਾਹਵੇਵੰਦ ਬਨਾਉਣ ਲਈ ਕੀਤੀਆਂ ਉਪਾਦੀਆਂ ਸਦਕਾ ਦਿੱਤੇ ਗਏ ਮਾਨ ਸਨਮਾਨ
- ਪੰਜਾਬ ਸਾਰਕਾਰ ਵੱਲੋ ਚੱਪੜ ਚਿੜੀ ਵਿਖੇ ਉਦਮੀ ਕਿਸਾਨ ਵਜੋ ਮਾਨਯੌਗ ਮੁੱਖ ਮੰਤਰੀ ਸ੍ਰ.ਪ੍ਰਕਾਸ ਸਿੰਘ ਬਾਦਲ ਵੱਲੋ ਅਵਰਾਡ 19.2.2014 ਨਾਲ ਸਨਮਾਤ ਕੀਤਾ ਗਿਆ।
- ਪੰਜਾਬ ਖੇਤੀਬਾੜੀ ਯੂਨੀਵਰਸਿਟੀਫ਼ਨਬਸਪ; ਲੁਧਿਆਣਾ ਵੱਲੋ ਮੁੱਖ ਮੰਤਰੀ ਪੁਰਸਕਾਰ ਨਾਲ ਮਾਰਚ 2014 ਨੂੰ ਸਨਮਾਨਿਤ ਕੀਤਾ ਗਿਆ।
- ਪੰਜਾਬ ਕੇਂਦਰ ਯੂਨੀਵਰਸਿਟੀ ਬਠਿੰਡਾ ਵੱਲੋ ਫਸਟ ਐਨੋਵੇਸਨੇ ਮੌਕੇ 17.1.2014 ਨੂੰ ਵਾਤਾਵਰਨ ਦੀ ਸੰਭਾਲ ਦੇ ਸੰਬੰਧੀ ਸਨਮਾਤ ਕੀਤਾ ਗਿਆ ।
- ਨਾਗਪੁਰ ਵਿਖੇ ਵਾਤਾਵਰਣ ਦੀ ਸੰਭਾਲ ਮਿਤੀ 13.2.14 ਨੂੰ ਸਨਮਾਨਿਤ ਕੀਤਾ ਗਿਆ।
- ਸ੍ਰ.ਸਵਰਨ ਸਿੰਘ ਕਲਸੀ ਤਲਵੰਡੀ ਭਾਈ ਯਾਦਗਾਰੀ ਕਿਸਾਨ ਸਨਮਾਨ ਨਾਲ ਜੱਟ ਐਕਸਪੋ ਵਿੱਚ ਮਿਤੀ 25.11.14 ਨੂੰ ਸਨਮਾਨਿਤ ਕੀਤਾ ਗਿਆ।


