loader-image
Weather Forecast
Bathinda
3:59 am, Jun 11, 2026
temperature icon 36°C
clear sky
Humidity 26 %
Pressure 994 mb
Wind 8 mph
Wind Gust Wind Gust: 24 mph
Clouds Clouds: 0%
Visibility Visibility: 10 km
Sunrise Sunrise: 5:28 am
Sunset Sunset: 7:31 pm

Aparpal Singh Mahal


(ਸਫਲ ਕਹਾਣੀ)
ਕਿਸਾਨ ਵੀਰਾਂ ਅਤੇ ਭੈਣਾਂ ਲਈ ਆਮਦਨ ਵਧਾਊ – ਨਵੀਂ ਚਾਨਣ ਦੀ ਕਿਰਣ
ਕੰਟਰੈਕਟ ਬ੍ਰਾਇਲਰ ਉਤਪਾਦਨ-ਅਪਰਪਾਲ ਸਿੰਘ ਮਾਹਲ (ਤੁੰਗਵਾਲੀ)
ਡਾ. ਅਜੀਤਪਾਲ ਸਿੰਘ ਧਾਲੀਵਾਲ, ਡਾ. ਗੁਰਮੀਤ ਸਿੰਘ ਢਿੱਲੋਂ ਅਤੇ ਡਾ. ਜਤਿੰਦਰ ਸਿੰਘ ਬਰਾੜ
ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ

ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ।ਅੱਜਕੱਲ ਜ਼ਮੀਨਾਂ ਦੇ ਘੱਟਣ ਕਰਕੇ ਅਤੇ ਖਰਚਿਆਂ ਦੇ ਵਧਣ ਕਰਕੇ ਖੇਤੀ ਯੂਨੀਵਰਸਿਟੀ ਨੇ ਕਿਸਾਨਾ ਨੂੰ ਸਹਾਇਕ ਧੰਦੇ ਅਪਨਾਉਣ ਦੀ ਸਿਫਾਰਸ਼ ਕੀਤੀ।ਇਹਨਾਂ ਦੀ ਪੂਰਤੀ ਲਈ ਯੂਨੀਵਰਸਿਟੀ ਖਾਸ ਕਰਕੇ ਕ੍ਰਿਸ਼ੀ ਵਿਗਿਆਨ ਕੇਂਦਰ ਆਪਣਾ ਅਹਿਮ ਯੋਗਦਾਨ ਪਾਉਣ ਲੱਗੇ।ਇਸ ਯੋਗਦਾਨ ਦੀ ਜੇਕਰ ਸਮਿਖਿਆਂ ਕਰਕੇ ਦੇਖਿਏ ਤਾਂ ਸਭ ਤੋ ਪਹਿਲਾਂ ਟ੍ਰੇਨਿੰਗ ਜੋ ਕਿ ਕੇ. ਵੀ. ਕੇ ਦਾ ਅਹਿਮ ਪਹਿਲੂ ਹੈ, ਉਸ ਉਪਰੰਤ ਬੈਂਕ ਲੋਨ ਅਤੇ ਸਬਸਿਡੀ ਪ੍ਰੇਗਰਾਮ, ਵਧੀਆ ਫਾਰਮਾਂ ਦਾ ਦੌਰਾਂ ਅਤੇ ਅੰਤ ਵਿੱਚ ਸਿਖਲਾਈ ਦੀ ਸਮਖਿਆਂ ਮੁੰਲਕਣ ਕਰਦੇ ਹਨ।
ਸ਼ਹਾਇਕ ਧੰਦਿਆਂ ਵਿੱਚੋ ਡੇਅਰੀ ਅਤੇ ਮੁਰਗੀ ਪਾਲਣ ਕਿਸਾਨ ਵੀਰਾਂ ਵੱਲੋ ਅਪਣਾਏ ਅਹਿਮ ਕਿੱਤੇ ਹਨ।ਮੁਰਗੀ ਪਾਲਣ ਦਾ ਕੰਮ ਬਹੁਤ ਹੀ ਪੁਰਾਣਾ ਕੰਮ ਹੈ।ਪੁਰਾਤਨ ਸਮੇਂ ਵਿੱਚ ਮੁਰਗੀਆਂ ਸ਼ੌਕੀਆਂ ਤੋਰ ਤੇ “ਮੁਰਗੇ ਦੀ ਲੜਾਈ” ਜਾਂ “ਘਰ ਦੀ ਲੋੜ” ਮੁਤਾਬਿਕ ਰੱਖਦੇ ਸਨ।ਭਾਵੇਂ ਕਿ ਭਾਰਤ ਜੰਗਲੀ ਮੁਰਗੀਆਂ ਦਾਂ ਘਰ ਸੀ ਪ੍ਰੰਤੂ ਜ਼ਿਆਤਰ ਖੋਜ ਦਾ ਕੰਮ ਵਿਕਸਿਤ ਹੋਇਆ ਹੈ।ਇਸ ਸਦੀ ਦੇ ਦਹਾਕੇ ਵਿੱਚ ਸ਼ੁਰੂ ਹੋਇਆ।ਇਹ ਕੰਮ ਸ਼ੁਰੂ ਵਿੱਚ ਵਿਕਸਤ ਦੇਸ਼ਾ ਦੀਆਂ ਵਖ-ਵਖ ਕਿਸਮਾਂ ਨਾਲ ਕੀਤਾ ਪਰ ਬਾਅਦ ਦੀ ਖੋਜ ਬਹੁਤ ਹੀ ਵਧੀਆ ਦੇਸ਼ ਨਾਲ ਭਾਰਤ ਦੇ ਵੱਖ-ਵੱਖ ਪ੍ਰਾਤਾਂ ਵਿੱਚ ਹੋਈ।
ਸ਼ੁਰੂਆਤੀ ਸਮੇਂ ਦੌਰਾਨ ਬਹੁਤ ਛੋਟੇ ਛੋਟੇ ਮੁਰਗੀ ਹੌਂਦ ਵਿੱਚ ਆਏ ਜੋ ਸਮੇਂ ਪੈਣ ਤੇ ਵਪਾਰਿਕ ਪਧੱਰ ਤੇ ਬਹੁਤ ਵੱਡੇ ਯੂਨਿਟਾਂ ਵਿਚ ਤਬਦੀਲ ਹੋ ਗਏ।ਮੁਰਗੀਆਂ ਦੀ ਗਿਣਤੀ ਹਜ਼ਾਰਾਂ ਤੋ ਸ਼ੁਰੂ ਹੋ ਕੇ ਲੱਖਾਂ ਵਿੱਚ ਬਦਲ ਗਈ।
ਮੁਰਗੀ ਪਾਲਣ ਧੰਦੇ ਦੀਆਂ ਵਿਸ਼ੇਸ਼ਤਾਵਾਂ :-

  • ਇਸ ਧੰਦੇ ਦੇ ਆਮਦਨ ਜਲਦੀ ਅਤੇ ਇਕਸਾਰ ਹੈ।ਬ੍ਰਾਇਲਰ ੬-੮ ਹਫਤੇ ਵਿੱਚ ਤਿਆਰ ਹੋ ਜਾਂਦਾ ਹੈ ਅਤੇ ਮੁਰਗੀ ੨੦-ਹਫਤੇ ਦੀ ਉਮਰ ਅੰਡੇ ਦੇਣੇ ਸ਼ੁਰੁ ਕਰ ਦਿੰਦੀ ਹੈ।
  • ਮੁਰਗੀਖਾਨਾਂ ਬਹੁਤ ਘੱਟ ਜ਼ਮੀਨ ਵਿੱਚ ਖੋਲ ਸਕਦੇ ਹਾਂ।
  • ਸਮੁੱਚੇ ਪਰਿਵਾਰ ਲਈ ਰੋਜ਼ਗਾਰ ਪ੍ਰਧਾਨ ਕਰਦਾ ਹੈ।
  • ਜਾਨਵਰਾਂ ਦੀ ਰੱਖ-ਰਖਾਅ ਅਤੇ ਦੇਖਭਾਲ ਆਸਾਨ ਹੈ।
  • ਦੂਸਰੇ ਧੰਦਿਆਂ ਦੇ ਮੁਕੱਬਲੇ ਵਾਤਾਵਰਣ ਦਾ ਅਸਰ ਘੱਟ ਹੋਇਯਾ ਹੈ
  • ਖੇਤੀ-ਬਾੜੀ ਨਾਲ ਸਹਾਯਕ ਧੰਦੇ ਵਜੋ ਅਪਨਾਏਯਾ ਜਾ ਸਕਦਾ ਹੈ


ਇਸ ਧੰਦੇ ਦਾ ਅੱਜ ਕਲ ਦੇ ਸਮੇ ਦੌਰਾਨ ਇੱਕ ਵਿ’ਲਖਣ ਚੇਹਰਾ ਕਿਸਾਨ ਵੀਰਾਂ ਅਤੇ ਭੈਣਾਂ ਲਈ ਸਾਹਮਣੇ ਆਇਆ, ਇਸ ਦਾ ਨਾਮ ਹੈ ” ਕੰੰਟਰੈਕਟ ਪੋਲਟਰੀ ਪ੍ਰੋਡਕਸ਼ਨ” । ਇਸ ਦਾ ਭਾਵ ਹੈ ਕੇ ਅਸੀਂ ਕਿਸੇ ਅਧਾਰੇ ਫਰਮ ਨਾਲ ਜੁੜ ਕੇ ਇਸ ਕੰਮ ਨੂੰ ਕਰਦੇ ਹਾਂ। ਬਠਿੰਡਾ ਜਿਲੇ ਵਿਚ ਇਸ ਤਰ੍ਹਾ ਦੇ ਕੰਮ ਦੀ ਸ਼ੁਰੁਆਤ ਸਾਡੇ ਬਹੁਤ ਹੀ ਮਿਹਨਤੀ ਅਤੇ ਨੌਜਵਾਨ ਵੀਰ ਵੱਲੋ ਕੀਤੀ ਗਈ, ਇਸ ਦਾ ਨਾਮ ਹੈ ਸ਼ ਅਪਾਰਪਾਲ ਸਿੰਘ ਮਹਲ ਪਿੰਡ ਤੁੰਗਵਾਲੀ ਜਿਲਾ ਬਠਿੰਡਾ । ਇਸ ਨੌਜਵਾਨ ਦਾ ਜਨਮ 18 ਅਪ੍ਰੈਲ 1980 ਨੂੰ ਪਿੰਡ ਤੁੰਗਵਾਲੀ ਵਿਖੇ ਮਾਤਾ ਮਨਜੀਤ ਕੌਰ ਦੀ ਕੁਖ੍ਹੋੰ ਪਿਤਾ ਸ਼ ਗੁਰਮੇਲ ਸਿੰਘ ਮਹਲ ਦੇ ਘਰ ਹੋਇਆ । ਆਪ ਜੀ ਦੱ ਦੂਸਰਾ ਭਰਾ ਸ਼ ਬਹਾਦਰ ਸਿੰਘ ਵੀ ਪਿਤਾ ਜੀ ਦੇ ਨਾਲ ਹੀ ਖੇਤੀ ਬਾੜੀ ਦੇ ਕੰਮ ਵਿਚ ਲੱਗ ਚੁੱਕਾ ਸੀ । ਪਰ ਅਪਰਪਾਲ ਨੇ 10 + 2 ਦੀ ਵਿਦਿਆ ਪ੍ਰਾਪਤ ਕਰਨ ਉਪਰੰਤ ਆਈæਟੀæਆਈæ ਤੋ ਇਲੈਕਟ੍ਰੋਨਿਕ੍ਸ ਦਾ ਡਿਪ੍ਲੋਮਾ ਪ੍ਰਾਪਤ ਕੀਤਾ । ਆਪ ਜੀ ਦਾ ਵਿਆਹ 2003 ਵਿਚ ਹਰਮੀਤ ਕੌਰ ਨਾਲ ਹੋਇਆ, ਆਪ ਜੀ ਦੇ ਘਰ 8 ਸਾਲ ਦਾ ਬੇਟਾ (ਕੁਲਵਿੰਦਰ ਸਿੰਘ) ਹੈ ।

ਸਾਲ 2001 ਵਿਚ ਇਸਨੇ ਕ੍ਰਿਸ਼ੀ ਵਿਗਿਆਨ ਕੇਂਦਰ ਤੋ ਖੁੰਭਾਂ ਦੀ ਕਾਸ਼ਤ ਦੀ ਟ੍ਰੇਨਿੰਗ ਪ੍ਰਾਪਤ ਕੀਤੀ ਅਤੇ ਘਰੇਲੂ ਪ’ਧਰ ਤੇ ਇਸ ਕੰਮ ਦੀ ਸ਼ੁਰੁਆਤ ਕੀਤੀ । ਸੰਨ 2003 ਵਿਚ ਵਰਮੀਕਲਚਰ ਦੀ ਟ੍ਰੇਨਿੰਗ ਪ੍ਰਾਪਤ ਕਰਕੇ ਇਸ ਕੰਮ ਦੀ ਸ਼ੁਰੁਆਤ ਕੀਤੀ । ਇਸੇ ਦੌਰਾਨ ਇਸ ਦਾ ਕੇæਵੀæਕੇ ਦੇ ਸਾਰੇ ਪਰਿਵਾਰ ਨਾਲ ਗੂੜ੍ਹਾ ਸੰਬੰਧ ਬਣ ਗਿਆ ਅਤੇ ਡਾæ ਅਜੀਤਪਾਲ ਸਿੰਘ ਧਾਲੀਵਾਲ ਵੱਲੋਂ ਇਸ ਵਿਚ ਡੇAਰੀ ਅਤੇ ਪੋਲਟਰੀ ਦੇ ਕੰਮ ਦੀ ਚਿਲਮ ਲਗਾ ਦੀਤੀ । ਸਨ 2011 ਵਿਚ ਇਸਨੇ ਡੇAਰੀ ਫਾਰਮਿੰਗ ਦੀ ਟ੍ਰੇਨਿੰਗ ਪ੍ਰਾਪਤ ਕੀਤੀ ਅਤੇ 2013 ਵਿਚ ਮੁਰਗੀ ਪਾਲਨ ਦੀ ਟ੍ਰੇਨਿੰਗ ਲਈ । ਇਸ ਤੋ ਪਹਿਲਾਂ 2004 ਵਿਚ ਮਧੂ-ਮਖੀ ਪਾਲਨ ਦੀ ਟ੍ਰੇਨਿੰਗ ਵੀ ਪ੍ਰਾਪਤ ਕੀਤੀ । ਇਹਨਾ ਟ੍ਰੇਨਿੰਗ ਉਪਰੰਤ ਇਸ ਕੋਲ ਡੇਰੀ ਯੂਨਿਟ, ਮਧੂ-ਮਖੀ ਯੂਨਿਟ, ਵਰਮੀ-ਕਮ੍ਪੋਸਟ ਯੂਨਿਟ ਅਤੇ ਖੁੰਭਾਂ ਦਾ ਯੂਨਿਟ ਚਲ ਰਿਹਾ ਸੀ । ਪੋਲਟਰੀ ਟ੍ਰੇਨਿੰਗ ਨੇ ਇਸਦੇ ਦਿਮਾਗ ਵਿਚ ਇਸ ਨਵੇ ਕੀਤੇ ” ਕੰੰਟਰੈਕਟ ਫਾਰਮਿੰਗ” ਦੇ ਚਿਲਮ ਜਗਾਈ ।

ਅਪਰਪਾਲ ਕੋਲ ਘੱਟ ਜ਼ਮੀਨ ਸਿਰਫ 2 ਏਕੜ 4 ਕਨਾਲ ਹੋਣ ਕਰਕੇ ਇਸਨੇ ਆਪਨੇ ਸਾਰੇ ਹੀ ਪਰਿਵਾਰ ਨੂੰ ਨਾਲ ਲੈ ਕੇ ਹਰ ਧੰਦੇ ਵਿਚ ਵਿਸ਼ੇਸ਼ ਪੁਲਾਘੱ ਪੁੱਟੇਆ । ਪਰ ਇਹ ਸਭ ਕੁਛ ਕਰਨ ਉਪਰੰਤ ਉਸ ਵਿਚ ਕੁਜ ਹੋਰ ਕਰਨ ਦੀ ਤੀਬਰਤਾ ਬਰਕਰਾਰ ਰਹੀ । ਕੇæਵੀæਕੇ ਦੇ ਵਿਗਿਆਨੀਆਂ ਦੀ ਮਦਦ ਨਾਲ ਪੋਲਟਰੀ ਇੰਡਸਟ੍ਰੀ ਦੇ ਵੱਖ ਵੱਖ ਅਦਾਰਿਆਂ ਨਾਲ ਤਾਲ ਮੇਲ ਬਣਾਇਆ ਜੋ ਕੇ ਬਾਅਦ ਵਿਚ “ਕੰੰਟਰੈਕਟ ਪੋਲਟਰੀ ਉਤਪਾਦਨ” ਦਾ ਕੰਮ ਕਰਨ ਵਿਚ ਸਹਾਈ ਹੋਇਆ ।

ਤਕਰੀਬਨ 12 ਸਾਲ ਦੀ ਲਗਾਤਾਰ ਖੇਤੀ ਬਾੜੀ ਅਤੇ ਸਹਾਇਕ ਧੰਦਿਆਂ ਦੀ ਨਿਪੁੰਨਤਾ ਪ੍ਰਾਪਤ ਕਰਨ ਉਪਰੰਤ ਸੰਨ 2013 ਵਿਚ ਪੋਲਟਰੀ ਦੀ ਇੱਕ ਨਾਮਵਾਰ ਕਮ੍ਪਨੀ ਵੇਕਤੇਸ਼ਵਰਾ ਗਰੁੱਪ (ਵੇਨਕੀ) ਨਾਲ ਸੰਬੰਧ ਬਣੇ । ਇਸ ਕੰਪਨੀ ਦੇ ਮਾਹਿਰਾਂ ਅਤੇ ਕੇæਵੀæਕੇ ਦੇ ਵਿਗਿਆਨੀਆਂ ਦੀ ਸਮੁੱਚੀ ਸਲਾਹ ਨਾਲ 6000 ਬੱਚੇ ਦਾ ਦੋ ਮੰਜ਼ਿਲਾ ਮੁਰਗੀਖਾਨਾ 2 ਕਨਾਲ ਜਗਹ ਵਿਚ ਤਿਆਰ ਕੀਤਾ । ਇਸ ਸ਼ੈਡ ਅੰਦਰ ਮੁਰਗੀ ਪਾਲਨ ਨਾਲ ਸੰਬੰਧਤ ਸਾਰੇ ਉਪਕਰਣ ਲਗਾਉਣ ਦੀ ਸੁਵਿਧਾ ਮੌਜੂਦ ਹੈ । ਇਹੀ ਕਾਰਣ ਹੈ ਕੇ ਵੇਨਕੀ ਕੰਪਨੀ ਨੇ ਇਸ ਕਿਸਾਨ ਨੂੰ ਕਾੰਟਰੇਕਟ ਫਾਰਮਿੰਗ ਵਾਸਤੇ

ਚੁੰਨ ਲਿAੱ ।
ਦਿਸੰਬਰ 2013 ਤੋ ਲਗਾਤਾਰ 5500 ਬੱਚੇ ਦੀ ਕੰਟਰੈਕਟ ਫਾਰਮਿੰਗ ਬ੍ਰਇਲਰ ਕੰਮ ਕਰ ਰਿਹਾ ਹੈ ।
ਇਸ ਕੰਟਰੈਕਟ ਫਾਰਮਿੰਗ ਵਿਚ ਸ਼ੇਡ , ਸਾਂਭ ਸੰਭਾਲ ਅਤੇ ਦੇਖਭਾਲ ਇਸੇ ਕਿਸਾਨ ਵੱਲੋਂ ਕੀਤੀ ਜਾਂਦੀ ਹੈ
ਜਦ ਕੇ ਕੰਪਨੀ ਖੁਰਾਕ, ਬੱਚੇ, ਡਾਕਟਰੀ ਸਹੁਲਤ ਅਤੇ ਦਵਾਈਆਂ ਸਪਲਾਈ ਕਰਦੀ ਹੈ
ਸਾਂਭ ਸੰਭਾਲ ਅਤੇ ਦੇਖਭਾਲ ਲਈ ਕੰਪਨੀ ਪ੍ਰਤੀ ਬ੍ਰੋਇਲਰ ਪ੍ਰਤੀ ਕਿੱਲੋ ਦੇ ਹਿਸਾਬ ਨਾਲ 4 ਰੁਪਏ 75 ਪੈਸੇ ਦਿੰਦੀ ਹੈ
ਕਾੰਟਰੇਕਟ ਫਾਰਮਿੰਗ ਵਿਚ ਬ੍ਰੋਇਲਰ ਉਤਪਾਦਨ ਕਰਨ ਲਈ 5500 ਬੱਚੇ ਰਖੇ ਜਾਂਦੇ ਹਨ
ਇਹ ਬ੍ਰੋਇਲਰ 40 ਦਿਨ ਵਿਚ ਮਾਰਕਿਟ ਕਰਨ ਲਈ ਤਿAੱਰ ਹੋ ਜਾਂਦੇ ਹਨ
ਬ੍ਰੋਇਲਰ ਨੂੰ ਤਿAੱਰ ਕਰਨ ਲਈ ਹੇਠ ਲਿਖੇ ਖਰਚੇ ਕਿਸਾਨ ਵੱਲੋ ਕੀਤੇ ਗਏ /
ਇਹਨਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ, ਇਹ ਖ਼ਰਚੇ ਸਿਰਫ਼ 40 ਦਿਨ ਦੀ 5500 ਬ੍ਰੋਇਲਰ ਉਤਪਾਦਨ ਲਈ ਕੱਢੇ ਗਏ ਹਨ :-
ਖਰਚੇ :
ਬਿਜਲੀ ਦਾ ਖ਼ਰਚਾ = 500 ਰੁਪਏ
ਲੇਬਰ (ਦੋ ਆਦਮੀ) = 9000 ਰੁਪਏ
ਫੱਕ = 2000 ਰੁਪਏ
ਭਠੀਆਂ ਦਾ ਖਰਚੱ = 500 ਰੁਪਏ
ਲੇਬਰ ਦੀ ਰੋਟੀ, ਪਾਣੀ = 2000 ਰੁਪਏ
ਗੈਸ, ਪੇਟ੍ਰੋਲ ਆਦਿ = 1000 ਰੁਪਏ
ਵਿਆਜ, ਕਿਸ਼ਤ ਸਹਿਤ ਆਦਿ = 8000 ਰੁਪਏ
ਕੁੱਲ = 23000 ਰੁਪਏ

ਆਮਦਨ :
5500 ਬ੍ਰੋਇਲਰ , 40 ਦਿਨ ਬਾਅਦ :
4੦ ਦਿਨ ਦੀ ਉਪਜ ਉਪਰੰਤ ਬ੍ਰੋਇਲਰ ਦੀ ਆਮਦਨ ਇਸ ਤਰੱ ਹੈ :
ਗਰਮੀ ਦੌਰਾਨ ਭਾਰ (40 ਦਿਨ ਉਪਰੰਤ) = 1800 ਗ੍ਰਾਮ
ਸਰਦੀ ਦੌਰਾਨ ਭਾਰ (40 ਦਿਨ ਉਪਰੰਤ) = 2500 ਗ੍ਰਾਮ

5500 ਬ੍ਰੋਇਲਰ ਦੀ ਆਮਦਨ:-
ਗਰਮੀ = 5500 (ਬੱਚੇ) * 1800 (ਗ੍ਰਾਮ ਭਾਰ) * 4æ75 (ਮੁਨਾਫਾ ਪ੍ਰਤੀ ਕਿੱਲੋ)
ਕੁੱਲ = 47025

ਸਰਦੀ = 5500 (ਬੱਚੇ) * 2500 (ਗ੍ਰਾਮ ਭਾਰ) * 4æ75 (ਮੁਨਾਫਾ ਪ੍ਰਤੀ ਕਿੱਲੋ)
ਕੁੱਲ = 65312
ਮੁਰਗੀ ਖਾਦ ਤੋਂ ਆਮਦਨ = 10,000 ਰੁਪਏ
ਕੁੱਲ ਆਮਦਨ:
ਗਰਮੀ = 57025 ਰੁਪਏ
ਸਰਦੀ = 75312 ਰੁਪਏ

ਨਿਰੋਲ ਆਮਦਨ (40 ਦਿਨ):
ਗਰਮੀ = 23025 ਰੁਪਏ
ਸਰਦੀ = 51312 ਰੁਪਏ

ਇਸ ਤਰ ਕੰਟਰੈਕਟ ਫਾਰਮਿੰਗ ਜਿਸ ਵਿਚ ਬ੍ਰੋਇਲਰ ਉਤਪਾਦਨ ਕੀਤਾ ਜਾਂਦਾ ਹੈ ਤੋਂ ਸਾਡੇ ਕਿਸਾਨ ਵੀਰ ਜਾ ਭੈਣ ਇਸ ਤਰਹ ਚੋਖਾ ਮੁਨਾਫ਼ਾ ਕਮਾ ਸਕਦੀ ਹੈ
ਪ੍ਰੰਤੂ ਇਸ ਵਿਚ ਭਾਗ ਲੈਣ ਤੋ ਪਹਿਲਾਂ ਕੇ ਵੀ ਕੇ ਵਿਚ ਟ੍ਰੇਨਿੰਗ ਪ੍ਰਾਪਤ ਕਰਨੀ ਅਤਿ ਜ਼ਰੂਰੀ ਹੈ
ਮਾਹਿਰਾਂ ਦੀ ਰਾਇ ਮੁਤਾਬਿਕ ਸੈਡ ਬਨਾਉਣ ਅਤੇ ਸਾਰਾ ਸਾਲ ਮੁਨਾਫਾ ਲੈਣਾ ਅਗਲੀ ਪਹਿਲ ਕਦਮੀ ਹੈ

ਉਮੀਦ ਕੀਤੀ ਜਾਂਦੀ ਹੈ ਕਿ ਇਹ ਲੇਖ ਸਾਡੇ ਵੀਰਾਂ/ਭੈਣਾਂ ਲਈ ਇਕ ਆਸ ਦੀ ਕਿਰਨ ਜਗਾਏਗਾ ਕਿ ਅਸੀ ਜ਼ਮੀਨਾਂ ਦੇ ਘੱਟਣ ਕਾਰਨ ਤੌਫਲਾ ਨਾ ਕਰਦੇ ਹੋਏ ਇਹੋ ਜਿਹੇ ਕਿੱਤੀਆਂ ਨਾਲ ਜੁੜ ਕਿ ਆਮਦਨ ਵਿੱਚ ਵਾਦਾ ਕਰ ਸਕਾਂਗੇ।ਮੇਰੀ ਪੁਰਜ਼ੋਰ ਮੰਗ ਹੈ ਕਿ ਪੰਜਾਬ ਦੇ ਹਰ ਪਰਿਵਾਰ ਨੂੰ ਹ.ਫਤੇ ਵਿੱਚ ਘੱਟੋ-ਘੱਟ ਇੱਕ ਵਾਰ ਕੇ.ਵੀ.ਕੇ ਦਾ ਦੌਰਾ ਕਰਨਾ ਅਤੀ ਜਰੂਰੀ ਹੈ ਤਾਂ ਹੀ ਅਸੀ ਅਤਜ ਦੇ ਸਮੇਂ ਦੇ ਹਾਣੀ ਬਣ ਸਕਦੇ ਹਾਂ।




Website Counter